ਅਨੰਦੁ ਸਿਰਲੇਖ ਅਧਿਐਨ

Updated: Oct 16, 2021


ਅਨੰਦੁ ਇਕ ਬਾਣੀ ਦਾ ਨਾਮ ਹੈ। ਸਿੱਖ ਸਤਿਕਾਰ ਵਜੋਂ ਇਸ ਬਾਣੀ ਦਾ ਨਾਂ ਅਨੰਦੁ ਸਾਹਿਬ ਬੋਲਦੇ ਹਨ। ਗੁਰਬਾਣੀ ਸਿਰਲੇਖ ਸਰੂਪ ਹੇਠ ਅਨੁਸਾਰ ਹੈ।

ਰਾਮਕਲੀ ਮਹਲਾ ੩ ਅਨੰਦੁ - ਅੰਗ ੯੧੭

ਗੁਰੂ ਅਮਰਦਾਸ ਜੀ ਨੇ ਇਸ ਬਾਣੀ ਦਾ ਉਚਾਰਨ ਆਪਣੇ ਪੋਤੇ ਅਤੇ ਮੋਹਰੀ ਜੀ ਦੇ ਪੁੱਤਰ ਅਨੰਦ ਜੀ ਦੇ ਜਨਮ ਉੱਤੇ 1554ਈ. ਵਿੱਚ ਕੀਤਾ ਸੀ। ਇਸ ਬਾਣੀ ਦੀ ਸ਼ੁਰੂਆਤ ਅਨੰਦੁ ਸ਼ਬਦ ਨਾਲ ਹੁੰਦੀ ਹੈ। ਇਸ ਬਾਣੀ ਦਾ ਵਿਸ਼ਾ ਵਸਤੂ ਵੀ ਸਦੀਵੀ ਅਨੰਦ ਦੀ ਪ੍ਰਾਪਤੀ ਹੈ। ਇਸ ਲਈ ਉਕਤ ਗੱਲਾਂ ਦੇ ਸਨਮੁਖ, ਗੁਰੂ ਜੀ ਨੇ ਬਾਣੀ ਨੂੰ ਢੁੱਕਵਾਂ ਸਿਰਲੇਖ ਅਨੰਦੁ ਦੇ ਦਿੱਤਾ ਹੈ। ਦੂਜੇ ਸ਼ਬਦਾਂ ਵਿੱਚ ਇੰਝ ਕਹਿ ਸਕਦੇ ਹਾਂ ਕਿ ਉਹ ਬਾਣੀ ਜਿਸ ਦਾ ਵਿਸ਼ਾ ਵਸਤੂ ਸਦੀਵੀ ਅਨੰਦ ਦੀ ਪ੍ਰਾਪਤੀ ਦਾ ਮਾਰਗ ਦਰਸ਼ਨ ਕਰਨਾ ਹੈ। ਉਸ ਨੂੰ ਅਨੰਦੁ ਅਥਵਾ ਅਨੰਦੁ ਸਾਹਿਬ ਕਿਹਾ ਜਾਂਦਾ ਹੈ। ਇਸ ਤਰ੍ਹਾਂ ਇਹ ਇਕ ਵਿਲੱਖਣ ਸਾਹਿਤਕ ਕਾਵਿ ਰੂਪ ਬਣ ਜਾਂਦਾ ਹੈ। ਇਸ ਦੀਆਂ ਕੁਲ 40 ਪਉੜੀਆਂ ਹਨ। ਸਿੱਖਾਂ ਅਨੰਦ ਭਾਵੇਂ ਖੁਸ਼ੀ ਦਾ ਸਮਾਗਮ ਹੋਵੇ। ਭਾਵੇਂ ਗਮੀ ਦਾ ਹੋਵੇ। ਸਮਾਗਮ ਦੇ ਅੰਤ ਇਸ ਬਾਣੀ ਦੀਆਂ ਪਹਿਲੀਆਂ 5 ਪਉੜੀਆਂ ਅਤੇ ਇਕ ਆਖਰੀ ਪਉੜੀ ਪੜ੍ਹਨਾ ਪ੍ਰੰਪਰਾ ਬਣ ਗਈ ਹੈ।

37 views0 comments