ਓਅੰਕਾਰ ਸਿਰਲੇਖ ਅਧਿਐਨ

Updated: Dec 17, 2021


ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿਰਲੇਖ ਦਾ ਸੰਪੂਰਨ ਰੂਪ ਹੇਠ ਲਿਖੇ ਅਨੁਸਾਰ ਹੈ।

ਰਾਮਕਲੀ ਮਹਲਾ ੧ ਦਖਣੀ ਓਅੰਕਾਰ ॥ ਅੰਗ ੯੨੯

ਇਸ ਬਾਣੀ ਦੀ ਅਰੰਭਤਾ ਓਅੰਕਾਰ ਸਬਦ ਨਾਲ ਕੀਤੀ ਗਈ ਹੈ। ਸਬਦ ਵਿੱਚ ਪ੍ਰਮੇਸਰ / ਓਅੰਕਾਰ ਸਬੰਧੀ ਉਪਦੇਸ਼ ਕੀਤਾ ਗਿਆ ਹੈ। ਸੋ ਬਾਣੀ ਦੇ ਵਿਸ਼ੇ ਨੂੰ ਢੁੱਕਵਾਂ ਸਿਰਲੇਖ ‘ਓਅੰਕਾਰ’ ਦੇ ਦਿੱਤਾ ਗਿਆ ਹੈ। ਗੁਰੂ ਜੀ ਵੱਲੋਂ ਇਸ ਬਾਣੀ ਨੂੰ ਦੱਖਣੀ ਤਰਜ ਦੇ ਰਾਮਕਲੀ ਰਾਗੁ ਵਿੱਚ ਗਾਉਣ ਦੀ ਹਦਾਇਤ ਹੈ। ਦਖਣੀ ਸਬਦ ਦਾ ਸਬੰਧ ਰਾਮਕਲੀ ਨਾਲ ਹੈ, ਓਅੰਕਾਰ ਨਾਲ ਨਹੀਂ ਹੈ। “ਸਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ”

ਸਤਿਗੁਰਾਂ ਨੇ ਦੂਜੇ ਰਾਗਾਂ ਵਿੱਚ, ਹੋਰ ਥਾਵਾਂ ਉਤੇ ਵੀ ਅਜਿਹੀ ਸ਼ੈਲੀ ਦੀ ਵਰਤੋਂ ਕੀਤੀ ਹੈ। ਜਿਵੇਂ ਕਿ ਸਿਰਲੇਖ ਹਨ। ਪ੍ਰਭਾਤੀ ਦਖਣੀ, ਵਡਹੰਸ ਦਖਣੀ, ਬਿਲਾਵਲ ਦਖਣੀ, ਮਾਰੂ ਦਖਣੀ ਆਦਿ। ਇਨ੍ਹਾਂ ਰਾਗਾਂ ਨੂੰ ਦੱਖਣੀ ਤਰਜ ਦੇ ਸਬੰਧਤ ਰਾਗ ਵਿੱਚ ਗਾਉਣ ਦੀ ਹਦਾਇਤ ਹੈ। ਇਸ ਲਈ ਉਚਾਰਨ ਸਮੇਂ ਦਖਣੀ ਸਬਦ ਕੋਲ ਰਵਾਨਗੀ ਤੋੜ ਕੇ ਫਿਰ ਓਅੰਕਾਰ ਸਬਦ ਉਚਾਰਨ ਕਰਨਾ ਹੈ। ਜਿਸ ਨਾਲ ਸਿਰਲੇਖ ਦੇ ਅਰਥ ਸਪਸ਼ਟ ਹੋ ਜਾਂਦੇ ਹਨ। ਸਿਰਲੇਖ ਦੇ ਅਰਥ ਬਣ ਜਾਂਦੇ ਹਨ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਾਗੁ ਰਾਮਕਲੀ ਦਖਣੀ ਵਿੱਚ ਉਚਾਰਨ ਕੀਤੀ ਗਈ ਓਅੰਕਾਰ ਨਾਮ ਦੀ ਬਾਣੀ। ਇਸ ਬਾਣੀ ਅੰਦਰ ਗੁਰੂ ਜੀ ਨੇ ‘ਬਾਲਮ ਅਖਰੀ’ ਅਰਥਾਤ ’ਪੱਟੀ’ ਕਾਵਿ ਰੂਪ ਦੀ ਵਰਤੋਂ ਕੀਤੀ ਹੈ। ਇਸ ਬਾਣੀ ਅੰਦਰ ਕੁਲ 54 ਪਉੜੀਆਂ / ਕਾਵਿ ਬੰਦ ਹਨ।

ਸਾਤਿਗੁਰਾਂ ਨੇ ਦੂਜੇ ਰਾਗਾਂ ਵਿੱਚ, ਹੋਰ ਥਾਂਵਾਂ ਉਤੇ ਵੀ ਅਜਿਹੀ ਸ਼ੈਲੀ ਦੀ ਵਰਤੋਂ ਕੀਤੀ ਹੈ। ਜਿਵੇਂ ਕਿ ਸਿਰਲੇਖ ਹਨ। ਪ੍ਰਭਾਤੀ ਦਖਣੀ, ਵਡਹੰਸ ਦਖਣੀ, ਬਿਲਾਵਲ ਦਖਣੀ, ਮਾਰੂ ਦਖਣੀ ਆਦਿ। ਇਨ੍ਹਾਂ ਰਾਗਾਂ ਨੂੰ ਦੱਖਣੀ ਤਰਜ ਦੇ ਸਬੰਧਤ ਰਾਗ ਵਿੱਚ ਗਾਉਣ ਦੀ ਹਦਾਇਤ ਹੈ।ਇਸ ਲਈ ਉਚਾਰਨ ਸਮੇਂ ਦਖਣੀ ਸਬਦ ਕੋਲ ਰਵਾਨਗੀ ਤੋੜ ਕੇ ਫਿਰ ਓਅੰਕਾਰ ਸਬਦ ਉਚਾਰਨ ਕਰਨਾ ਹੈ। ਜਿਸ ਨਾਲ ਸਿਰਲੇਖ ਦੇ ਅਰਥ ਸਪਸ਼ਟ ਹੋ ਜਾਂਦੇ ਹਨ। ਸਿਰਲੇਖ ਦੇ ਅਰਥ ਬਣ ਜਾਂਦੇ ਹਨ। ਪਹਿਲੀ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਾਗੁ ਰਾਮਕਲੀ ਦਖਣੀ ਵਿੱਚ ਉਚਾਰਨ ਕੀਤੀ ਗਈ ਓਅੰਕਾਰ ਨਾਮ ਦੀ ਬਾਣੀ। ਇਸ ਬਾਣੀ ਅੰਦਰ ਗੁਰੂ ਜੀ ਨੇ ‘ਬਾਵਨ ਅਖਰੀ’ ਅਰਥਾਤ ‘ਪੱਟੀ’ ਕਾਵਿ ਰੂਪ ਦੀ ਵਰਤੋਂ ਕੀਤੀ ਹੈ। ਇਸ ਬਾਣੀ ਅੰਦਰ ਕੁਲ 54 ਪਉੜੀਆਂ / ਕਾਵਿ ਬੰਦ ਹਨ। ਜਿਨ੍ਹਾਂ ਵਿੱਚੋਂ 52 ਕਾਵਿ ਬੰਦ, ਸੰਸਕ੍ਰਿਤ ਭਾਸ਼ਾ ਦੇ 52 ਅੱਖਰ ਕ੍ਰਮ ਅਨੁਸਾਰ ਹਨ। ਇਕ ਸਲੋਕ ਬਾਣੀ ਦੇ ਮੁਢ ਵਿੱਚ ਮੰਗਲਾਚਰਨ ਵੱਜੋਂ ਅਤੇ ਇਕ ਅੰਤ ਵਿੱਚ ਅੰਤਮ - ਛੋਹ ਦਿੰਦਿਆਂ ਦਰਜ ਹੈ। ਭਾਈ ਕਾਨ੍ਹ ਸਿੰਘ ਨਾਭਾ ਜੀ, ਮਹਾਨ ਕੋਸ਼ ਵਿੱਚ ਲਿਖਦੇ ਹਨ ਕਿ ਗੁਰੂ ਜੀ ਨੇ ਇਸ ਬਾਣੀ ਦੀ ਉਚਾਰਨ ਮੱਧ ਪ੍ਰਦੇਸ਼ ਦੇ ਜਿਲੇ ਨਿਮਾਰ ਵਿੱਚ ਸਥਿਤ ‘ਓਅੰਕਾਰ’ ਨਾਮੀ ਮੰਦਰ ਵਿੱਚ ਪੁਜਾਰੀਆਂ ਨੂੰ ਉਪਦੇਸ਼ ਦਿੰਦੇ ਸਮੇਂ ਕੀਤਾ ਸੀ। ਜੋ ਪੰਜਾਬ ਦੇ ਦੱਖਣ ਵਿੱਚ ਸਥਿਤ ਹੈ। ਇਸ ਕਰਕੇ ਬਾਣੀ ਦਾ ਨਾਂ ਦੁਖਣੀ ਓਅੰਕਾਰ ਹੈ। ਪਰ ਦੱਖਣੀ ਸਬਦ ਦਾ ਸਬੰਧ ਰਾਗੁ ਨਾਲ ਹੀ ਹੈ। ਇਸ ਗੱਲ ਨੂੰ ਪਹਿਲੇ ਪਹਿਰੇ ਵਿੱਚ ਖੋਲ ਦਿੱਤਾ ਗਿਆ ਹੈ।ਪ੍ਰੋ.ਭਾਈ ਸਾਹਿਬ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਇਸ ਬਾਰੇ ਹੇਠ ਅਨੁਸਾਰ ਅਨਮੋਲ ਜਾਣਕਾਰੀ ਦਿੰਦੇ ਹਨ। ਉਹ ਲਿਖਦੇ ਹਨ :

ਪਹਿਲੀ ਉਦਾਸੀ ਵਿੱਚ ਗੁਰੂ ਨਾਨਕ ਦੇਵ ਜੀ ਜਦੋਂ ਸੰਗਲਾਦੀਪ ਤੋਂ ਮੁੜ ਕੇ ਸੋਮਨਾਥ ਦੁਆਰਕਾ ਹੁੰਦੇ ਹੋਏ ਦਰਿਆ ਨਰਬਦਾ ਦੇ ਕੰਢੇ ਕੰਢੇ ਉਸ ਥਾਂ ਅੱਪੜੇ ਜਿੱਥੇ ਓਅੰਕਾਰ ਦਾ ਮੰਦਰ ਹੈ, ਉਹਨਾਂ ਵੇਖਿਆ ਕਿ ਲੋਕ ਮੰਦਰ ਵਿੱਚ ਥਾਪੀ ਹੋਈ ਸ਼ਿਵ - ਮੂਰਤੀ ਨੂੰ ‘ਓਅੰਕਾਰ’ ਮਿਥ ਕੇ ਪੂਜਾ ਕਰਦੇ ਹਨ। ਮੰਦਰ ਦੀ ਪਾਠ-ਸ਼ਾਲਾ ਦੇ ਚਾਟੜੇ ਪੱਟੀਆਂ ਉੱਤੇ ‘ਓਅੰ ਨਮਹ’ ਲਿਖਦੇ ਲਿਖਾਂਦੇ ਹਨ, ਪਰ ਉਹ ਭੀ ਉਸ ਸ਼ਿਵਮੂਰਤੀ ਨੂੰ ਹੀ ‘ਓਅੰ’ ਸਮਝ ਰਹੇ ਹਨ। ਇਸ ਬਾਣੀ ਦੀ ਪਹਿਲੀ ਪਉੜੀ ਵਿੱਚ ਗੁਰੂ ਜੀ ਸਮਝਾਉਦੇਂ ਹਨ।


ਓਅੰਕਾਰਿ ਬ੍ਰਹਮਾ ਉਤਪਤਿ ॥ ਓਅੰਕਾਰੁ ਕੀਆ ਜਿਨਿ ਚਿਤਿ ॥ ਓਅੰਕਾਰਿ ਸੈਲ ਜੁਗ ਭਏ ॥ ਓਅੰਕਾਰਿ ਬੇਦ ਨਿਰਮਏ ॥ ਓਅੰਕਾਰਿ ਸਬਦਿ ਉਧਰੇ ॥ ਓਅੰਕਾਰਿ ਗੁਰਮੁਖਿ ਤਰੇ ॥ ਓਨਮ ਅਖਰ ਸੁਣਹੁ ਬੀਚਾਰੁ ॥ ਓਨਮ ਅਖਰੁ ਤ੍ਰਿਭਵਣ ਸਾਰੁ ॥ ੧ ॥ ਸੁਣਿ ਪਾਡੇ ਕਿਆ ਲਿਖਹੁ ਜੰਜਾਲਾ ॥ ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ ॥ ੧ ॥ ਰਹਾਉ ॥ {ਅੰਗ ੯੩੦ }

ਅਰਥਾਤ ਹੇ ਪਾਂਡੇ! ਤੁਸੀਂ ਮੰਦਰ ਵਿੱਚ ਅਸਥਾਪਨ ਕੀਤੀ ਹੋਈ ਇਸ ਮੂਰਤੀ ਨੂੰ “ਓਅੰਕਾਰ” ਮਿਥ ਰਹੇ ਹੋ, ਤੇ ਆਖਦੇ ਹੋ ਕਿ ਸ੍ਰਿਸ਼ਟੀ ਨੂੰ ਬ੍ਰਹਮਾ ਨੇ ਪੈਦਾ ਕੀਤਾ ਸੀ। ਪਰ “ਓਅੰਕਾਰ” ਉਹ ਸਰਬ - ਵਿਆਪਕ ਪਰਮਾਤਮਾ ਹੈ। ਜਿਸ ਸਰਬ - ਵਿਆਪਕ ਪਰਮਾਤਮਾ ਤੋਂ ਬ੍ਰਹਮਾ ਦਾ (ਭੀ) ਜਨਮ ਹੋਇਆ, ਉਸ ਬ੍ਰਹਮਾ ਨੇ ਭੀ ਉਸ ਸਰਬ - ਵਿਆਪਕ ਪ੍ਰਭੂ ਨੂੰ ਆਪਣੇ ਮਨ ਵਿੱਚ ਵਸਾਇਆ। ਇਹ ਸਾਰੀ ਸ੍ਰਿਸ਼ਟੀ ਤੇ ਸਮੇਂ ਦੀ ਵੰਡ ਉਸ ਸਰਬ ਵਿਆਪਕ ਪਰਮਾਤਮਾ ਤੋਂ ਹੀ ਹੋਈ ਹੈ, ਵੇਦ ਭੀ ਓਅੰਕਾਰ ਤੋਂ ਹੀ ਬਣੇ। ਜੀਵ ਗੁਰੂ ਦੇ ਸ਼ਬਦ ਵਿੱਚ ਜੁੜਕੇ ਉਸ ਸਰਬ - ਵਿਆਪਕ ਪਰਮਾਤਮਾ ਦੀ ਸਹਾਇਤਾ ਨਾਲ ਹੀ ਸੰਸਾਰ ਦੇ ਵਿਕਾਰਾਂ ਤੋਂ ਬਚਦੇ ਹਨ, ਤੇ ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ ਸੰਸਾਰ - ਸਮੁੰਦਰ ਵਿੱਚੋਂ ਪਾਰ ਲੰਘਦੇ ਹਨ।


ਹੇ ਪਾਂਡੇ! ਤੁਸੀਂ ਆਪਣੇ ਚਾਟੜਿਆਂ ਦੀਆਂ ਪੱਟੀਆਂ ਉੱਤੇ ਲਫ਼ਜ “ਓਅੰ ਨਮਹ” ਲਿਖਦੇ ਹੋ, ਪਰ ਇਸ ਮੂਰਤੀ ਨੂੰ ਹੀ “ਓਅੰ” ਸਮਝ ਰਹੇ ਹੋ, ਉਸ ਮਹਾਨ ਹਸਤੀ ਦੀ ਬਾਬਤ ਭੀ ਗੱਲ ਸੁਣੋ ਜਿਸ ਦੇ ਵਾਸਤੇ ਤੁਸੀਂ ਲਫ਼ਜ਼ “ਓਅੰ ਨਮਹ ਲਿਖਦੇ ਹੋ। ਇਹ ਲਫ਼ਜ਼ “ਓਅੰ ਨਮਹ” ਉਸ ( ਮਹਾਨ ਅਕਾਲ ਪੁਰਖ ) ਵਾਸਤੇ ਹਨ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਇਸ ਤਰ੍ਹਾਂ ਇਸ ਬਾਣੀ ਵਿੱਚ ਓਅੰਕਾਰ ਦਾ ਯਥਾਰਤਿਕ ਗਿਆਨ ਕਰਵਾਇਆ ਗਿਆ ਹੈ। ਇਸ ਕਰਕੇ ਸਿਰਲੇਖ ਓਅੰਕਾਰ ਦਿੱਤਾ ਗਿਆ ਹੈ। ਓਅੰਕਾਰ ਦੇ ਮੰਦਰ ਵਿੱਚ ਵੀ ਪਾਂਡਿਆਂ ਨੂੰ ਗਿਆਨ ਕਰਵਾਇਆ ਗਿਆ ਸੀ।

44 views0 comments