ਪੰਜ ਪਿਆਰੇ ਕਿੰਨ੍ਹਾਂ ਨੂੰ ਕਿਹਾ ਜਾਂਦਾ ਹੈ?


ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਲੋਂ ਸੀਸ ਭੇਟ ਮੰਗਣ ‘ਤੇ ਜਿਨ੍ਹਾਂ ਪੰਜ ਸਿੱਖਾਂ ਨੇ ਸੀਸ ਭੇਟ ਕੀਤੇ ਉਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਪੰਜ ਪਿਆਰਿਆਂ ਦਾ ਰੁਤਬਾ ਪ੍ਰਦਾਨ ਕੀਤਾ ਅਤੇ ਬਚਨ ਕੀਤਾ ਕਿ ਇਹ ਮੇਰਾ ਰੂਪ ਹਨ ਅਤੇ ਖ਼ਾਲਸੇ ਵਿੱਚ ਮੈਂ ਖੁਦ ਨਿਵਾਸ ਕਰ ਕੇ ਵਰਤਾਂਗਾ। ਗੁਰੂ ਗੋਬਿੰਦ ਸਿੰਘ ਜੀ ਬਚਨ ਹੈ:-


ਖ਼ਾਲਸਾ ਮੇਰੋ ਰੂਪ ਹੈ ਖ਼ਾਸ ॥
ਖ਼ਾਲਸੇ ਮਹਿ ਹਉਂ ਕਰੋਂ ਨਿਵਾਸ ॥

ਪੰਜ ਪਿਆਰੇ ਸਾਹਿਬਾਨ ਦੇ ਨਾਮ ਇਸ ਪ੍ਰਕਾਰ ਹਨ :-


ਅੰਮ੍ਰਿਤ ਛਕਣ ਵੇਲੇ ਨਾਮ -

  1. ਭਾਈ ਦਇਆ ਸਿੰਘ ਜੀ

  2. ਭਾਈ ਧਰਮ ਸਿੰਘ ਜੀ

  3. ਭਾਈ ਹਿੰਮਤ ਸਿੰਘ ਜੀ

  4. ਭਾਈ ਮੋਹਕਮ ਸਿੰਘ ਜੀ

  5. ਭਾਈ ਸਾਹਿਬ ਸਿੰਘ ਜੀ


ਅੰਮ੍ਰਿਤ ਛਕਣ ਤੋਂ ਪਹਿਲਾ ਨਾਮ :-

  1. ਦਇਆ ਰਾਮ ( ਖੱਤਰੀ ) ( ਜਨਮ ਅਸਥਾਨ - ਲਹੌਰ )

  2. ਧਰਮ ਦਾਸ ( ਜੱਟ ) ( ਜਨਮ ਅਸਥਾਨ - ਦਿੱਲੀ )

  3. ਹਿੰਮਤ ਰਾਏ ( ਝਿਊਰ )( ਜਨਮ ਅਸਥਾਨ - ਜਗਨਨਾਥ ਪੁਰੀ )

  4. ਮੋਹਕਮ ਚੰਦ ( ਛੀਂਬੇ ) ( ਜਨਮ ਅਸਥਾਨ - ਦਵਾਰਕਾ )

  5. ਸਾਹਿਬ ਚੰਦ ( ਨਾਈ ) ( ਜਨਮ ਅਸਥਾਨ - ਬਿਦਰ )

15 views0 comments