ਸਬਦ ਸਿਰਲੇਖ ਅਧਿਐਨ

Updated: Jan 18ਗੁਰਬਾਣੀ ਦੇ ਕਾਵਿ ਪਦ ਨੂੰ ਸਬਦ ਕਿਹਾ ਜਾਂਦਾ ਹੈ। ਸਬਦ ਕਿਸੇ ਵੀ ਛੰਦ ਸਰੂਪ ਜਾਂ ਕਾਵਿ ਰੂਪ ਦੇ ਪਦ ਹੋ ਸਕਦਾ ਹੈ। ਮਾਰੂ ਰਾਗੁ ਦੇ ਅਰੰਭਕ ਸਿਰਲੇਖ ਅਤੇ ਮੂਲ ਮੰਤਰ ਮਗਰੋਂ ਬਾਣੀ ਦੇ ਪਹਿਲੇ ਸਲੋਕ ਮਗਰੋਂ ਹੇਠ ਅਨੁਸਾਰ ਸਬਦ ਦਾ ਸਿਰਲੇਖ ਦਿੱਤਾ ਗਿਆ ਹੈ।


ਰਾਗੁ ਮਾਰੂ ਮਹਲਾ ੧ ਘਰੁ ੧ ਚਉਪਦੇ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
ਸਲੋਕ ॥ ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ॥ ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥
ਸਬਦ ॥ ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ ॥ ਖੇਮੇ ਛਤ੍ਰ ਸਰਾਇਚੇ ਦਿਸਨਿ ਰਥ ਪੀੜੇ ॥ ਜਿਨੀ ਤੇਰਾ ਨਾਮੁ ਧਿਆਇਆ ਤਿਨ ਕਉ ਸਦਿ ਮਿਲੇ ॥੧॥ ਅੰਗ ੯੮੯

ਮੁੱਖ ਸਿਰਲੇਖ ਵਿੱਚ ਮਹਲਾ 1 ਲਿਖਿਆ ਹੈ। ਜਿਸ ਦਾ ਅਰਥ ਹੈ ਕਿ ਅਗਲੇ ਸਲੋਕ ਅਤੇ ਸਬਦ ਪਹਿਲੇ ਗੁਰੂ ਜੀ ਦੇ ਹਨ। ਪਰ ਪ੍ਰੋ.ਸਾਹਿਬ ਸਿੰਘ ਇਸ ਸਿਰਲੇਖ ਬਾਰੇ ਲਿਖਦੇ ਹਨ ਕਿ ਗੁਰਬਾਣੀ ਦੀ ਤਰਤੀਬ ਵਿੱਚ ਪਹਿਲਾਂ ਸਬਦ, ਅਸਟਪਦੀਆਂ, ਛੰਦ ਆਦਿਕ ਆਉਂਦੇ ਹਨ। ਫਿਰ ਸਲੋਕ ਆਉਂਦੇ ਹਨ। ਪਰ ਇਸ ਮਾਰੂ ਰਾਗੁ ਵਿੱਚ ਵਿਲੱਖਣ ਗਲ ਇਹ ਹੈ ਕਿ ਇਸ ਵਿੱਚ ਸ਼ਬਦਾਂ ਤੋਂ ਪਹਿਲਾਂ ਸਲੋਕ ਦਿੱਤੇ ਗਏ ਹਨ। ਇੱਥੇ ਸਲੋਕ ਅਤੇ ਸਬਦ ਨਾਲ ਮਹਲਾ ਨਹੀਂ ਦਿੱਤਾ ਗਿਆ ਹੈ। ਸਲੋਕ ਪਹਿਲੇ ਗੁਰਾਂ ਦਾ ਨਹੀਂ ਬਲਕਿ ਪੰਜਵੇਂ ਪਾਤਸ਼ਾਹ ਦਾ ਹੈ। ਕਿਉਂਕਿ ਗੂਜਰੀ ਕੀ ਵਾਰ ਮ:੫ ਦੀ ਚੌਥੀ ਪਉੜੀ ਦਾ ਇਹ ਪਹਿਲਾ ਸਲੋਕ ਹੈ। ਜੋ ਵਾਰ ਵਿੱਚ ਇਸ ਤਰ੍ਹਾਂ ਹੈ।

ਸਲੋਕ ਮ:੫ ॥ ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥ ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥ ਅੰਗ ੫੧੮

ਇਹ ਵੀਚਾਰ ਅਧੀਨ ਸਿਰਲੇਖ ਹੇਠਲੇ ਉਪਰਲੇ ਸਲੋਕ ਨਾਲ ਮਿਲਦਾ ਹੈ। ਇਸ ਲਈ ਇਹ ਸਲੋਕ ਮਹਲੇ ਪੰਜਵੇਂ ਗੁਰੂ ਅਰਜਨ ਦੇਵ ਜੀ ਦਾ ਹੈ। ਪ੍ਰੋ.ਸਾਹਿਬ ਸਿੰਘ ਜੀ ਆਪਣੇ ਪੱਖ ਵਿੱਚ ਹੋਰ ਦਲੀਲ ਵੀ ਦਿੰਦੇ ਹਨ। ਕਿ ਇਸੇ ਰਾਗੁ ਵਿੱਚ ਅੱਗੇ ਚੱਲ ਕੇ ਭਗਤ ਕਬੀਰ ਜੀ ਦੇ ਸ਼ਬਦਾਂ ਤੋਂ ਅਗਾਂਹ ਸਲੋਕ ਹਨ। ਉਨ੍ਹਾਂ ਉੱਤੇ ਸਾਫ ਸਿਰਲੇਖ ‘ਸਲੋਕ ਕਬੀਰ ਜੀ’ ਦਰਜ ਹੈ। ਉਨ੍ਹਾਂ ਦਾ ਭਾਵ ਹੈ ਕਿ ਜੇ ਇਹ ਸਲੋਕ ਗੁਰੂ ਨਾਨਕ ਦੇਵ ਦਾ ਹੁੰਦਾ ਤਾਂ ਇਸ ਨਾਲ ਮਹਲਾ ਪਹਿਲਾ ਲਿਖਿਆ ਹੋਣਾ ਸੀ। ਇਸ ਲਈ ਇਹ ਸਲੋਕ ਪੰਜਵੇਂ ਗੁਰਾਂ ਦਾ ਹੈ। ਸਿਰਲੇਖ ਵਿੱਚ ਆਏ ਸਬਦ, ਸਬਦ ਨੂੰ ਕਾਵਿ ਰੂਪ ਦੇ ਅਰਥਾਂ ਵਿੱਚ ਲਇਆ ਜਾਂਦਾ ਹੈ। ਇਹ ਸਬਦ ਚਉਪਦੇ ਰੂਪੀ ਹੈ। ਸਬਦ ਕਿੰਨਵੇਂ ਗੁਰੂ ਜੀ ਦਾ ਹੈ। ਇਸ ਬਾਰੇ ਪ੍ਰੋ.ਸਾਹਿਬ ਸਿੰਘ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਮੁੱਖ ਸਿਰਲੇਖ ਵਿੱਚ ਮਹਲਾ 1 ਪਹਿਲਾ ਦਿੱਤਾ ਹੈ। ਦੂਜਾ ਗੁਰਬਾਣੀ ਅਰਥ ਭੰਡਾਰ ਅਨੁਸਾਰ ਇਹ ਸਬਦ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਪ੍ਰਤੀ ਉਚਾਰਿਆ ਹੈ। ਇਸ ਲਈ ਸਬਦ ਪਹਿਲੇ ਗੁਰਾਂ ਦਾ ਹੈ।

13 views0 comments