ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸਕ ਸਫਰ

Updated: Jul 29, 2021


(ਲੇਖਕ:- ਗਿ. ਸਵਰਨ ਸਿੰਘ ਢੰਗਰਾਲੀ)


ਜਦੋਂ ਗੁਰੂ ਨਾਨਕ ਦੇਵ ਜੀ ਸੁਮੇਰ ਪਰਬਤ ਉਤੇ ਗਏ ਉਥੇ ਉਨ੍ਹਾਂ ਦਾ ਸਿੱਧਾਂ ਨਾਲ ਵੀਚਾਰ ਵਿਟਾਂਦਰਾ ਹੋਇਆ ਸਿੱਧਾਂ ਨੇ ਗੁਰੂ ਜੀ ਨੂੰ ਸਵਾਲ ਕੀਤਾ । ਤੇਰਾ ਗੁਰੂ ਕੌਣ ਹੈ ਜਿਸ ਦਾ ਤੂੰ ਚੇਲਾ ਏਂ।ਇਹ ਸਵਾਲ ਗੁਰਬਾਣੀ ਵਿੱਚ ਇਸ ਤਰ੍ਹਾਂ ਦਰਜ ਹੈ

ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ " ਅੰਗ ੯੪੨

ਗੁਰੂ ਜੀ ਦਾ ਉੱਤਰ ਗੁਰਬਾਣੀ ਵਿੱਚ ਹੇਠ ਅਨੁਸਾਰ ਦਰਜ ਹੈ :-

" ਸਬਦੁ ਗੁਰੂ ਸੁਰਤਿ ਧੁਨਿ ਚੇਲਾ " ਅੰਗ ੯੪੩

ਅਰਥਾਤ ਮੇਰਾ ਗੁਰੂ ਅਕਾਲੀ ਸਬਦ ਹੈ। ਮੇਰੀ ਸੁਰਤ ਚੇਲਾ ਹੈ ਭਾਵ ਇਲਾਹੀ ਹੁਕਮ ਦਾ ਸਬਦ ਸਰੂਪ ਮੇਰਾ ਗੁਰੂ ਹੈ ਮੇਰੀ ਸੁਰਤ ਉਸ ਹੁਕਮ ਨੂੰ ਚੇਲੇ ਵਾਂਗ ਖਿੜੇ ਮੱਥੇ ਮੰਨਦੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਸ ਸੰਕਲਪ ਨੇ ਅੰਤਮ ਸਰੂਪ ਧਾਰਨ ਕੀਤਾ। ਜੋ ਹੇਠਲਾ ਇਤਿਹਾਸਕ ਸੱਚ ਹੋ ਨਿਬੜਿਆ

ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ | (ਪੰਥ ਪ੍ਰਕਾਸ਼ , ਗਿ.ਗਿਆਨ ਸਿੰਘ)

ਇਸ ਦੀ ਮੁੱਢਲੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਮਜਬੂਤ ਨੀਂਹ ਰੱਖ ਕੇ ਕੀਤੀ ਸੀ ਸਤਿਗੁਰੂ ਜੀ ਜੋ ਬਾਣੀ ਉਚਾਰਦੇ ਸਨ ਉਸ ਨੂੰ ਖੁਦ ਲਿਖਦੇ ਸਨ। ਜਾਂ ਲਿਖਵਾ ਲੈਂਦੇ ਸਨ ਪਹਿਲੇ ਗੁਰੂ ਜੀ ਦੇ ਸਮੇਂ ਹੀ ਇਹ ਬਾਣੀ ਪੋਥੀ ਦਾ ਰੂਪ ਧਾਰਨ ਕਰ ਗਈ ਸੀ। ਇਹ ਪੋਥੀ ਉਦਾਸੀਆਂ ਸਮੇਂ ਗੁਰੂ ਜੀ ਦੇ ਕੋਲ ਹੁੰਦੀ ਸੀ ਭਾਈ ਗੁਰਦਾਸ ਜੀ ਦੀ ਵਾਰ ਦੀਆਂ ਹੇਠਲੀਆਂ ਪੰਗਤੀਆਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ

ਪੁਛਨ ਗਲ ਈਮਾਨ ਦੀ ਕਾਜੀ ਮੁਲਾਂ ਇਕੱਠੇ ਹੋਈ ਪੁਛਣ ਖੋਲ ਕਿਤਾਬ ਨੂੰ ਹਿੰਦੂ ਵਡਾ ਕੀ ਮੁਸਲਮਾਨੋਈ

ਬਗਦਾਦ , ਮੱਕਾ - ਮਦੀਨਾ ਦੀ ਯਾਤਰਾ ਸਮੇਂ , ਕਾਜੀ ਮੱਲਾਂ ਇਕੱਠੇ ਹੋ ਕੇ ਗੁਰੂ ਨਾਨਕ ਦੇਵ ਜੀ ਤੋਂ ਧਰਮ ਦੀ ਗੱਲ ਪੁੱਛਣ ਲੱਗੇ। ਇਹ ਪਹਿਲੀ ਪੰਗਤੀ ਦੇ ਅਰਥ ਹਨ ਦੂਜੀ ਪੰਗਤੀ ਜਿਆਦਾ ਧਿਆਨ ਮੰਗਦੀ ਹੈ। ਜਿਸ ਦੇ ਆਮ ਅਰਥ ਇਹ ਕਰ ਲਏ ਜਾਂਦੇ ਹਨ " ਉਹ ਕਿਤਾਬ ਖੋਲ ਕੇ ਪੁਛਣ ਲੱਗੇ ਕਿ ਤੁਸੀਂ ਦੱਸੋ ਹਿੰਦੂ ਵੱਡਾ ਹੈ | ਅਸਲ ਵਿੱਚ ਇਸ ਪੰਗਤੀ ਦੇ ਮੁੱਢਲੇ ਹਿੱਸੇ ਦੇ ਅਰਥ ਇਸ ਤਰ੍ਹਾਂ ਨਹੀਂ ਹਨ। ਵਿਦਵਾਨ ਲੋਕ ਹੇਠ ਅਨੁਸਾਰ ਅਰਥ ਕਰਦੇ ਹਨ ਪੁੱਛਣ ਸਬਦ ਮਗਰੋਂ ਕੌਮਾ ਮੁਸਲਮਾਨ ਵੱਡਾ ਲਗਾਓ। ਪਾਠ ਵੇਲੇ ਥੋੜਾ ਰੁਕੇ। ਫਿਰ ਅਰਥ ਬਣਦੇ ਹਨ ਪੂਛਣ = ਭਾਵ ਕਾਜੀ ਮੁਲਾਂ ਗੁਰੂ ਜੀ ਤੋਂ ਪੁੱਛਦੇ ਹਨ ਅਤੇ ਕਹਿੰਦੇ ਹਨ ਜਿਹੜੀ ਤੇਰੇ ਪਾਸ ਕਿਤਾਬ ਹੈ ਉਸ ਨੂੰ ਖੋਲ ਕੇ ਦੱਸੋ ? ਦੱਸਣਾ ਇਹ ਕਰੋ ਕਿ ਉਸ ਪੋਥੀ ਵਿੱਚ ਸਾਡੇ ਸਵਾਲ ਦਾ ਕੀ ਉਤਰ ਲਿਖਿਆ ਹੈ। ਸਾਡਾ ਸਵਾਲ ਹੈ " ਹਿੰਦੂ ਵੱਡਾ ਹੈ ਜਾਂ ਮੁਸਲਮਾਨ ਵੱਡਾ ਹੈ ? " ਇਸ ਘਟਨਾ ਤੋਂ ਇਹ ਇਤਿਹਾਸਕ ਜਾਣਕਾਰੀ ਮਿਲਦੀ ਹੈ ਕਿ ਗੁਰੂ ਸਾਹਿਬ ਕੋਲ ਇਕ ਕਿਤਾਬ ਅਰਥਾਤ ਗੁਰਬਾਣੀ ਦੀ ਪੋਥੀ ਸੀ। ਇਸ ਤੋਂ ਪਹਿਲੀ ਪਉੜੀ ਵਿੱਚ ਵੀ ਭਾਈ ਗੁਰਦਾਸ ਲਿਖਦੇ ਹਨ

ਬਾਬਾ ਫਿਰ ਮੱਕੇ ਗਯਾ ਨੀਲ ਬਸਤ੍ਰ ਧਾਰੇ ਬਨਵਾਰੀ ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ ਮੁਸੱਲਾ ਧਾਰੀ

ਅਰਥਾਤ ਬਾਬਾ ਨਾਨਕ ਜੀ ਨੀਲੇ ਕੱਪੜੇ ਪਹਿਨ ਕੇ ਮੱਕੇ ਪਹੁੰਚ ਗਏ। ਉਦੋਂ ਉਨ੍ਹਾਂ ਦੇ ਹੱਥ ਵਿੱਚ ਡੰਡਾ ਸੀ। ਕੱਛ ਵਿੱਚ ਇਕ ਕਿਤਾਬ ਭਾਵ ਪੋਥੀ ਸੀ। ਗੱਲ ਬਿਲਕੁਲ ਚਿੱਟੇ ਦਿਨ ਵਾਂਗ ਨਿੱਖਰ ਗਈ ਹੈ , ਕਿ ਯਾਤਰਾਵਾਂ ਸਮੇਂ ਗੁਰੂ ਨਾਨਕ ਦੇਵ ਜੀ ਪਾਸ ਇਕ ਪੋਥੀ ਹੁੰਦੀ ਸੀ। ਇਹ ਉਹ ਹੀ ਪੋਥੀ ਸੀ। ਜਿਸ ਵਿੱਚ ਗੁਰੂ ਜੀ ਨੇ ਅਪਣੀ ਬਾਣੀ ਲਿਖੀ ਹੋਈ ਸੀ ਗੁਰੂ ਜੀ ਪਾਸ ਅਪਣੀ ਬਾਣੀ ਦੀ ਪੋਥੀ ਤੋਂ ਇਲਾਵਾ ਭਗਤਾਂ ਦੀ ਬਾਣੀ ਵੀ ਸੀ। 'ਭਗਤ ਰਵਿਦਾਸ , ਜੈ ਦੇਵ , ਬੇਣੀ , ਧੰਨਾ ਅਤੇ ਫ਼ਰੀਦ ਜੀ ਦੀ .... ਸਾਰੀ ਬਾਣੀ ਗੁਰੂ ਨਾਨਕ ਦੇਵ ਜੀ ਆਪਉਦਾਸੀਆਂ’ ਸਮੇ ਲੈ ਕੇ ਆਏ ਸਨ (ਪ੍ਰੋ.ਸਾਹਿਬ ਸਿੰਘ ) ਪਹਿਲੇ , ਤੀਜੇ ਅਤੇ ਪੰਜਵੇਂ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਅਤੇ ਫਰੀਦ ਜੀ ਦੇ ਸਲੋਕਾਂ ਨਾਲ ਆਪਣੇ ਸਲੋਕ ਦਰਜ ਕੀਤੇ ਹਨ। ਜੋ ਇਹ ਸਿੱਧ ਕਰਦੇ ਹਨ , ਕਿ ਇਨ੍ਹਾਂ ਭਗਤਾਂ ਦੀ ਬਾਣੀ ਪੋਥੀ ਰੂਪ ਵਿੱਚ ਪਹਿਲੇ ਗੁਰੂ ਸਾਹਿਬ ਤੋਂ ਅੱਗੇ ਜਾਂਦੀ ਰਹੀ ਸੀ ਕੁਝ ਭਗਤਾਂ ਨੇ ਆਪਣੀ ਬਾਣੀ ਪੰਜਵੇਂ ਗੁਰਾਂ ਕੋਲ ਅੰਮ੍ਰਿਤਸਰ ਪੁੱਜ ਕੇ , ਬੀੜ ਦੀ ਸੰਪਾਦਨਾ ਵੇਲੇ ਦਰਜ ਕਰਵਾਈ ਸੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ( ਪਾਕਿਸਤਾਨ ) ਜੋਤੀ ਜੋਤ ਸਮਾਉਣ ਸਮੇਂ ਇਹ ਪੋਥੀ ਦੂਜੇ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤੀ ਸੀ ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ

" ਸੋ ਪੋਥੀ ਜੁਬਾਨਿ ਗੁਰੂ ਅੰਗਦ ਜੋਗ ਮਿਲੀ

ਜਿਹੜੀਆਂ ਪੋਥੀਆਂ ਤੀਜੇ ਗੁਰੂ ਅਮਰਦਾਸ ਜੀ ਨੇ ਤਿਆਰ ਕਰਵਾਈਆਂ ਸਨ ਉਨ੍ਹਾਂ ਦਾ ਨਾਂ ਬਾਬਾ ਮੋਹਨ ਵਾਲੀਆਂ ਪ੍ਰਸਿੱਧ ਹੋਇਆ ਹੈ।ਇਨ੍ਹਾਂ ਨੂੰ ਗੋਇੰਦਵਾਲ ਵਾਲੀਆਂ ਪੋਥੀਆਂ ਵੀ ਕਿਹਾ ਜਾਂਦਾ ਹੈ। ਇਨ੍ਹਾਂ ਪੋਥੀਆਂ ਦੀ ਲਿਖਾਈ ਅੱਸੂ ਸੰਮਤ 1627 ਬ੍ਰਿ . ( 1570 . ) ਵਿੱਚ ਸ਼ੁਰੂ ਹੋਈ ਅਤੇ ਭਾਦੋਂ ਸੰਮਤ 1629 ਬ੍ਰਿ ( 1572 . ) ਨੂੰ ਸੰਪੂਰਨ ਹੋਈ। ਇਹ ਪੋਥੀਆਂ ਗਿਣਤੀ ਵਿੱਚ ਦੋ ਹਨ ਭਾਈ ਜੋਧ ਸਿੰਘ ਆਪਣੀ ਪੁਸਤਕ ਸ੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ ਵਿੱਚ ਲਿਖਦੇ ਹਨ ਪਹਿਲੀ ਪੋਥੀ ਦੇ 300 ਅਤੇ ਦੂਜੀ ਪੋਥੀ ਦੇ 224 ਪੱਤਰੇ ਕੁਲ 1048 ਅੰਗ ਹਨ। ਇਨ੍ਹਾਂ ਦੋਹਾਂ ਪੋਥੀਆਂ ਵਿੱਚ ਪਹਿਲੀਆਂ ਤਿੰਨ ਪਾਤਿਸ਼ਾਹੀਆਂ ਦੀ ਪੰਦਰਾਂ ਰਾਗਾਂ ਵਿੱਚਲੀ ਬਾਣੀ ਹੈ ਉਹ ਵੀ ਮੁਕੰਮਲ ਨਹੀਂ ਹੈ ੧੬ ਰਾਗਾਂ ਦੀ ਬਾਣੀ ਪੋਥੀਆਂ ਵਿੱਚ ਦਰਜ ਨਹੀਂ ਹੈ। ਜਿਨ੍ਹਾਂ ਵਿੱਚ ੧੨ਰਾਗ ਇਹ ਹਨ ਦੇਵਗੰਧਾਰੀ , ਬਿਹਾਗੜਾ , ਜੈਤਸਰੀ , ਟੋਡੀ , ਬੈਰਾੜੀ , ਗੌਂਡ , ਨਟਨਰਾਇਣ , ਮਾਲੀ ਗਉੜਾ , ਕੇਦਾਰਾ , ਕਾਨੜਾ , ਕਲਿਆਨ , ਜੈਜਾਵੰਤੀ ਜੋ ਬਾਣੀ ਬਾਬਾ ਮੋਹਣ ਜੀ ਵਾਲੀਆਂ ਪੋਥੀਆਂ ਵਿੱਚ ਦਰਜ ਨਹੀਂ ਸੀ ਉਹ ਹੋਰ ਸੰਗਤਾਂ ਪਾਸੋਂ ਪ੍ਰਾਪਤ ਕੀਤੀ (ਪੰਨਾ - , 123-124)

ਪਹਿਲੇ ਚਾਰ ਗੁਰੂ ਸਾਹਿਬਾਨਾਂ ਦੀ ਜਿੰਨੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਬਾਬਾ ਮੋਹਣ ਜੀ ਵਾਲੀਆਂ ਪੋਥੀਆਂ ਵਿੱਚ ਉਹ ਪੂਰੀ ਨਹੀਂ ਹੈ। ਇਸ ਤਰ੍ਹਾਂ ਸਾਰੇ ਗੁਰੂ ਸਾਹਿਬਾਨ ਅਪਣੀ ਉਚਾਰਨ ਕੀਤੀ ਬਾਣੀ ਲਿਖਦੇ ਅਤੇ ਲਿਖਉਂਦੇ ਰਹਿੰਦੇ ਸੀ। ਪੋਥੀਆਂ ਤਿਆਰ ਹੁੰਦੀਆਂ ਗਈਆਂ ਇਕ ਗੁਰੂ ਅਗਲੇ ਗੁਰੂ ਜੀ ਨੂੰ ਸੌਂਪਦਾ ਰਿਹਾ ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਪੋਥੀਆਂ ਤੋਂ ਇਲਾਵਾ ਹੋਰ ਸਰੋਤਾਂ ਤੋਂ ਬਾਣੀ ਇਕੱਤਰ ਕੀਤੀ ਸੀ


ਬਾਣੀ ਦੇ ਦੂਜੇ ਸਰੋਤ

ਬਾਬਾ ਮੋਹਣ ਜੀ ਵਾਲੀਆਂ ਪੋਥੀਆਂ ਤੋਂ ਇਲਾਵਾ ਦੂਜਾ ਸਰੋਤ ਉਹ ਲਿਖਤਾਂ ਸਨ। ਜੋ ਸਰਧਾਲੂ ਸਿੱਖਾਂ ਨੇ ਨਿੱਜੀ ਪਾਠ ਲਈ ਲਿਖ ਰੱਖੀਆਂ ਸਨ ਪੁਰਾਤਨ ਜਨਮ ਸਾਖੀ ਦੀ ਸਾਖੀ ਨੰ .੩੫ ਵਿੱਚ ਬਾਬਰ ਵੱਲੋਂ ਸੈਦਪੁਰ ਉਤੇ ਕੀਤੇ ਹਮਲੇ ਦਾ ਵਰਨਣ ਹੈ ਉਸ ਵਿੱਚ ਲਿਖਿਆ ਹੈ ਜਦੋਂ ਸਤਿਗੁਰਾਂ ਬਾਬਰ ਦੀ ਕੈਦ ਵਿੱਚੋਂ ਕੈਦੀਆਂ ਦੀ ਬੰਦਖਲਾਸੀ ਕਰਵਾ ਦਿੱਤੀ ਜ਼ੁਲਮ ਬੰਦ ਕਰਵਾ ਦਿੱਤਾ ਤਾਂ ਸੈਦਪੁਰ ਦੇ ਲੋਕ ਗੁਰਾਂ ਦੇ ਚਰਨਾਂ ਵਿੱਚ ਚੁੱਕੇ ਪੁਰਾਤਨ ਜਨਮ ਸਾਖੀ ਦੇ ਬੋਲ ਹਨ

ਤਬ ਸੈਦਪੁਰ ਕਾ ਲੋਕੁ ਬਹੁਤੁ ਨਾਉ ਧਰੀਕ ਸਿੱਖ ਹੋਆ ਤਬ ਝਾੜੂ ਕਲਾਲੁ ਬੰਦਿ ਵਿਚਿ ਥਾ , ਓਨਿ ਲਿਖਿ ਲਇਆ

ਭਾਵ ਝਾੜੂ ਕਲਾਲੁ ਜੋ ਬਾਬਰ ਦੀ ਕੈਦ ਵਿੱਚ ਬੰਦ ਸੀ , ਨੇ ਉਹ ਸਭ ਬਾਣੀ ਲਿਖ ਲਈ ਜੋ ਸੈਦਪੁਰ ਵਿੱਚ ਗੁਰੂ ਨਾਨਕ ਜੀ ਵੱਲੋਂ ਗਾਈ ਗਈ ਸੀ। ਸਾਖੀ ਨੂੰ.41 ਵਿੱਚ , ਕਰੋੜੀ ਦੁਨੀ ਚੰਦ , ਜਾਤ ਖੱਤਰੀ , ਗੋਤ ਧੁਪੜ ਵਾਸੀ ਲਹੌਰ ਦੇ ਪਿਤਾ ਦੇ ਸਰਾਧ ਕਰਨ ਦੀ ਸਾਖੀ ਹੈ। ਜੋ ਰਿੱਛ ਬਣਿਆ ਹੋਇਆ ਸੀ ਜਿਸ ਦਾ ਉਧਾਰ ਗੁਰੂ ਨਾਨਕ ਦੇਵ ਜੀ ਦੀ ਕ੍ਰਿਪਾ ਦ੍ਰਿਸ਼ਟੀ ਨਾਲ ਹੋਇਆ। ਫਿਰ ਇਹ ਗੁਰੂ ਜੀ ਦਾ ਸਿੱਖ ਬਣ ਗਿਆ। ਹਿੰਦੂ ਮੱਤ ਦੇ ਕਰਮ ਕਾਂਡ ਛੱਡ ਕੇ ਨਾਮ ਜਪਣ ਲੱਗ ਗਿਆ ਪੁਰਾਤਨ ਜਨਮ ਸਾਖੀ ਦੇ ਬੋਲ ਹਨ


" ਉਹ ਬਾਣੀਆਂ ਪਹਿਰ ਰਾਤ ਰਹਿੰਦੀ ਨਾਵੈ , ਪਾਣੀ ਠੰਡੇ ਨਾਲ ਨਾਇ ਕਰ , ਜਪ ਪੜੈ ਅਰ ਪੋਥੀ ਸਬਦ ਪੜਕੇ ਪ੍ਰਾਤਾਕਾਲ ਹੋਂਦੇ ਨੂੰ ਪਰਸਾਦਿ ਜੇਂਵਕੇ ਜਾਇ


ਭਾਵ ਕਰੋੜੀ ਦੁਨੀ ਚੰਦ ਤੜਕੇਸਾਰ ਉਠ ਕੇ ਠੰਡੇ ਪਾਣੀ ਨਾਲ ਨਹਉਂਦਾ। ਫਿਰ ਜਪੁ ਜੀ ਸਾਹਿਬ ਦਾ ਪਾਠ ਕਰਦਾ ਅਤੇ ਪੋਥੀ ਵਿੱਚੋਂ ਹੋਰ ਸਬਦ ਪੜਦਾ। ਇਸ ਦੇ ਅਰਥ ਹਨ ਕਿ ਦੁਨੀ ਚੰਦ ਕੋਲ ਬਾਣੀ ਦੀ ਪੋਥੀ ਸੀ। ਇਹ ਪੋਥੀ ਉਨ੍ਹਾਂ ਉਦੋਂ ਲਿਖ ਲਈ ਸੀ ਜਦੋਂ ਗੁਰੂ ਜੀ ਨੇ ਇਸ ਦੇ ਪਿਤਾ ਦਾ ਉਧਾਰ ਕਰਨ ਵੇਲੇ ਇਸ ਕੋਲ ਅਤੇ ਪਿੰਡ ਵਿੱਚ ਰਹੇ ਸਨ ਉਦੋਂ ਦੁਨੀ ਚੰਦ ਅਤੇ ਸੰਗਤ ਨੂੰ ਉਪਦੇਸ਼ ਲਈ ਗੁਰੂ ਜੀ ਬਾਣੀ ਉਚਾਰਦੇ ਸਨ ਉਸ ਸਮੇਂ ਆਮ ਸਿੱਖ ਵੀ ਅਪਣੇ ਨਿਜੀ ਪਾਠ ਕਰਨ ਲਈ ਬਾਣੀ ਦੀ ਪੋਥੀ ਲਿਖ ਕੇ ਰੱਖਦੇ ਸਨ ਸਾਖੀ ਨੰ .43 ਇਕ ਸਰੇਵੜੇ ਦੀ ਗੁਰਾਂ ਨਾਲ ਮੁਲਾਕਾਤ ਦੀ ਹੈ। ਜਿਸ ਦੀਆਂ ਅੰਤਮ ਪੰਗਤੀਆਂ ਚਲੰਤ ਵਿਸ਼ੇ ਦੀ ਤਾਈਦ ਕਰਦੀਆਂ ਹਨ ਦੇਖੋ ਹੇਠਲੀਆਂ ਪੰਗਤੀਆਂ :-

" ਅਨਭੀ ਸਰੇਵੜਾ ਆਇ ਪੈਰੀਂ ਪਇਆ।ਨਉ ਧਰੀਕ ਸਿੱਖ ਹੋਆ .. ਤਿਤ ਮਹਲਿ ਬਿਸਮਾਦਿ ਵਿਚਿ ਧਨਾਸਰੀ ਦੇਸ਼ ਏਹ ਵਾਰੁ ਹੋਈ ਸਾਪੂਰਨ ਮਾਝ ਕੀ , ਤਦਹੁੰ ਸੈਦੋ ਘੇਹੋ ਲਿਖੀ ਸੰਪੂਰਨ ਪੜਣੀ "


ਗੱਲ ਬਿਲਕੁਲ ਸਪਸ਼ਟ ਹੈ ਕਿ ਧਨਾਸਰੀ ਦੇਸ ਵਿੱਚ ਮਾਝ ਕੀ ਵਾਰ